ਪੰਜਾਬੀ - Punjabi

ਜਨਤਕ ਆਵਾਜਾਈ (ਟਰਾਂਸਪੋਰਟ) ੳਮਬਡਸਮੈਨ ਬਾਰੇ

ਜਨਤਕ ਆਵਾਜਾਈ (ਟਰਾਂਸਪੋਰਟ) ੳਮਬਡਸਮੈਨ ਜਨਤਕ ਆਵਾਜਾਈ ਸ਼ਿਕਾਇਤਾਂ ਨੂੰ ਸੁਲਝਾਉਣ ਲਈ ਇੱਕ ਨਿਰਪੱਖ, ਮੁਫਤ ਅਤੇ ਤੀਬਰ ਸੇਵਾ ਹੈ ਅਤੇ ਸਾਰਿਆਂ ਲਈ ਢਾਂਚੇ (ਸਿਸਟਮ) ਨੂੰ ਵਧੀਆ ਬਣਾਉਣ ਵਿੱਚ ਮਦੱਦ ਕਰਦੀ ਹੈ।

ਜਦੋਂ ਤੁਸੀਂ ਸਾਨੂੰ ਸੰਪਰਕ ਕਰਦੇ ਹੋ ਤਾਂ ਕ੍ਰਿਪਾ ਕਰਕੇ ਦੱਸੋ ਕਿ ਜੇ ਤੁਸੀਂ ਅੰਗਰੇਜ਼ੀ ਤੋਂ ਬਿਨਾਂ ਹੋਰ ਭਾਸ਼ਾ ਵਿੱਚ ਗੱਲਬਾਤ ਕਰਨ ਨੂੰ ਪਹਿਲ ਦਿੰਦੇ ਹੋ ਅਤੇ ਅਸੀਂ ਤੁਹਾਡੇ ਲਈ ਇੱਕ ਦੋਭਾਸ਼ੀਏ ਦਾ ਪ੍ਰਬੰਧ ਕਰ ਸਕਦੇ ਹਾਂ। ਤੁਸੀਂ ਇੱਕ ਦੋਸਤ ਜਾਂ ਪਰਿਵਾਰ ਦੇ ਜੀਅ ਨੂੰ ਆਪਣੇ ਵਲੋਂ ਨਾਮਜ਼ਦ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ।

ਅਸੀਂ ਜਨਤਕ ਆਵਾਜਾਈ ਦੇ ਬਹੁਤ ਸਾਰੇ ਮਸਲਿਆਂ ਦਾ ਧਿਆਨ ਰੱਖਦੇ ਹਾਂ ਜਿਵੇਂ ਕਿ:

  • ਜਨਤਕ ਆਵਾਜਾਈ ਸੇਵਾਵਾਂ ਵਿੱਚ ਰੁਕਾਵਟਾਂ
  • Myki ਮਾਇਕੀ ਅਤੇ ਟਿਕਟਾਂ
  • ਜਨਤਕ ਆਵਾਜਾਈ ਕਰਮਚਾਰੀਆਂ ਬਾਰੇ ਸ਼ਿਕਾਇਤਾਂ
  • ਉਪਲੱਬਧਤਾ
  • ਜਨਤਕ ਆਵਾਜਾਈ ਦੇ ਕੰਮ ਜੋ ਸ਼ਾਇਦ ਤੁਹਾਡੇ ਤੇ ਅਸਰ ਪਾਉਣ

ਇੱਥੇ ਕੁਝ ਮਸਲੇ ਹਨ ਜਿਹਨਾਂ ਨੂੰ ਅਸੀਂ ਵਿਚਾਰ ਨਹੀਂ ਸਕਦੇ, ਜਿਵੇਂ ਟਿਕਟ ਦੀ ਕੀਮਤ, ਸਰਕਾਰੀ ਨੀਤੀ ਅਤੇ ਜ਼ੁਰਮਾਨਿਆਂ ਖਿਲਾਫ ਅਪੀਲਾਂ। ਭਾਵੇਂ ਅਸੀਂ ਤੁਹਾਡੀ ਸ਼ਿਕਾਇਤ ਦੀ ਜਾਂਚ ਨਹੀਂ ਕਰ ਸਕਦੇ ਪਰ ਅਸੀਂ ਤੁਹਾਨੂੰ ਸਲਾਹ ਅਤੇ ਜਾਣਕਾਰੀ ਦੇ ਸਕਦੇ ਹਾਂ ਅਤੇ ਤੁਹਾਨੂੰ ਕਿਸੇ ਕੋਲ ਭੇਜਣ ਦੀ ਕੋਸ਼ਿਸ਼ ਕਰ ਸਕਦੇ ਹਾਂ ਜੋ ਤੁਹਾਡੀ ਮਦੱਦ ਕਰ ਸਕਦਾ ਹੈ।

ਅਸੀਂ ਤੁਹਾਡੀ ਕਿਵੇਂ ਮਦੱਦ ਕਰ ਸਕਦੇ ਹਾਂ

ਜਦੋਂ ਅਸੀਂ ਇੱਕ ਸ਼ਿਕਾਇਤ ਦੀ ਜਾਂਚ ਕਰਦੇ ਹਾਂ, ਅਸੀਂ ਤੁਹਾਡੇ ਅਤੇ ਜਨਤਕ ਆਵਾਜਾਈ ਚਾਲਕ (ਆਪਰੇਟਰ) ਨਾਲ ਮਿਲ ਕੇ ਇੱਕ ਨਿਰਪੱਖ ਅਤੇ ਉਚਿੱਤ ਨਤੀਜੇ ਤੇ ਪਹੁੰਚਣ ਲਈ ਕੰਮ ਕਰਾਂਗੇ।

 ਅਸੀਂ ਜੋ ਨਤੀਜੇ ਪ੍ਰਾਪਤ ਕਰ ਸਕਦੇ ਹਾਂ ਉਸ ਵਿੱਚ ਇੱਕ ਵਿਆਖਿਆ, ਇੱਕ ਮੁਆਫੀ, ਪੈਸਿਆਂ ਦੀ ਵਾਪਸੀ ਅਤੇ ਮੁਆਵਜ਼ਾ, ਅਤੇ ਨੀਤੀਆਂ ਅਤੇ ਕਾਰਵਾਈਆਂ ਵਿੱਚ ਬਦਲਾਅ ਸ਼ਾਮਿਲ ਹਨ।

ਅਸੀਂ ਜਨਤਕ ਆਵਾਜਾਈ ਢਾਂਚੇ ਵਿੱਚ ਸੰਸਥਾਤਮਕ ਮਸਲਿਆਂ ਦੀ ਵੀ ਜਾਂਚ ਕਰਦੇ ਹਾਂ ਅਤੇ ਜਨਤਕ ਆਵਾਜਾਈ ਚਾਲਕਾਂ ਅਤੇ ਸਰਕਾਰ ਨਾਲ ਮਿਲਕੇ ਵਿਕਟੋਰੀਆ ਵਿੱਚ ਜਨਤਕ ਆਵਾਜਾਈ ਨੂੰ ਸੁਧਾਰਦੇ ਹਾਂ।

ਸਾਨੂੰ ਸੰਪਰਕ ਕਰੋ

Telephone Symbol    1800 466 865 (ਸੋਮਵਾਰ – ਸ਼ੁੱਕਰਵਾਰ, 09:00 – 17:00)

Email Symbol    This email address is being protected from spambots. You need JavaScript enabled to view it.

Interpreter Symbol    131 450  (ਜੇ ਤੁਹਾਨੂੰ ਦੋਭਾਸ਼ੀਏ ਦੀ ਜ਼ਰੂਰਤ ਹੈ)